COVID-19 ਦੌਰਾਨ ਇਕੱਠ ਵਾਲੇ ਸੁਰੱਖਿਅਤ ਸਮਾਗਮਾਂ ਲਈ ਇੱਕ ਗਾਈਡ

Multilingual Resources

Image

ਭਾਵੇਂ ਟੀਕਾਕਰਣ ਕੀਤਾ ਹੋਇਆ ਹੋਵੇ ਜਾਂ ਨਾ ਕੀਤਾ ਹੋਇਆ ਹੋਵੇ, ਜੇਕਰ ਤੁਸੀਂ ਇਸ ਸਰਦੀਆਂ ਦੇ ਮੌਸਮ ਵਿੱਚ ਦੋਸਤਾਂ ਅਤੇ ਪਰਿਵਾਰ ਨਾਲ ਇਕੱਠੇ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਸ ਬਾਰੇ ਸੋਚੋ ਕਿ ਤੁਸੀਂ ਆਪਣੇ-ਆਪ ਨੂੰ ਅਤੇ ਆਪਣੇ ਅਜ਼ੀਜ਼ਾਂ ਨੂੰ COVID-19 ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਲਈ ਕੀ ਕਰ ਸਕਦੇ ਹੋ।

ਟੀਕਾਕਰਣ ਕਰਵਾਉਣਾ ਆਪਣੇ-ਆਪ ਨੂੰ ਅਤੇ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਬਚਾਉਣ ਦਾ ਸਭ ਤੋਂ ਸੁਰੱਖਿਅਤ ਤਰੀਕਾ ਹੈ, ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਅਜੇ ਤੱਕ ਟੀਕਾਕਰਣ ਦੇ ਯੋਗ ਨਹੀਂ ਹਨ। ਟੀਕੇ ਗੰਭੀਰ ਬਿਮਾਰੀ ਅਤੇ ਮੌਤ ਨੂੰ ਰੋਕਣ ਲਈ ਬਹੁਤ ਪ੍ਰਭਾਵਸ਼ਾਲੀ ਹਨ, ਪਰ ਜੇਕਰ ਤੁਸੀਂ ਇਕੱਠੇ ਵਾਲੇ ਸਮਾਗਮ ਕਰਨ ਦਾ ਫ਼ੈਸਲਾ ਕਰਦੇ ਹੋ, ਭਾਵੇਂ ਟੀਕਾਕਰਣ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਤਾਂ COVID-19 ਦੀ ਲਾਗ ਫ਼ੈਲਣ ਦਾ ਖ਼ਤਰਾ ਹੁੰਦਾ ਹੈ। ਟੀਕਾਕਰਣ ਕਰਵਾਉਣਾ, ਮਾਸਕ ਪਹਿਨਣਾ, ਹੱਥ ਧੋਣਾ, ਅਤੇ ਜੇਕਰ ਤੁਸੀਂ ਬਿਮਾਰ ਹੋ, ਤਾਂ ਘਰ ਰਹਿਣਾ, ਉਹ ਸਾਰੇ ਕਦਮ ਹਨ, ਜੋ ਤੁਸੀਂ ਦੂਜੇ ਲੋਕਾਂ ਦੀ ਸੁਰੱਖਿਆ ਵਿੱਚ ਮਦਦ ਕਰਨ ਲਈ ਚੁੱਕ ਸਕਦੇ ਹੋ।

ਜਨਤਕ ਇਕੱਠ ਵਾਲੇ ਸਮਾਗਮ

ਆਮ ਤੌਰ 'ਤੇ, ਜੇਕਰ ਹੁਣੇ ਜਨਤਕ ਤੌਰ 'ਤੇ ਇਕੱਠ ਵਾਲੇ ਸਮਾਗਮ ਹੋ ਰਹੇ ਹਨ, ਤਾਂ:

 • COVID-19 ਕਾਰਨ ਗੰਭੀਰ ਬਿਮਾਰ ਹੋਣ, ਹਸਪਤਾਲ ਵਿੱਚ ਦਾਖ਼ਲ ਹੋਣ ਜਾਂ ਆਪਣੇ-ਆਪ ਨੂੰ ਮੌਤ ਤੋਂ ਬਚਾਉਣ ਲਈ ਟੀਕਾਕਰਣ ਕਰਵਾਉਣਾ ਸਭ ਤੋਂ ਵਧੀਆ ਤਰੀਕਾ ਹੈ।
 • ਮਾਸਕ ਪਹਿਨਣਾ. ਟੀਕਾਕਰਣ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਪੰਜ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ, ਸਾਰੇ ਅੰਦਰੂਨੀ ਜਨਤਕ ਸਥਾਨਾਂ ਵਿੱਚ, ਅਤੇ 500 ਜਾਂ ਵੱਧ ਲੋਕਾਂ ਦੇ ਨਾਲ ਬਾਹਰੀ ਸਮਾਗਮਾਂ ਵਿੱਚ, ਜਿਵੇਂ ਕਿ ਸੰਗੀਤ ਸਮਾਰੋਹ ਜਾਂ ਖੇਡ ਸਮਾਗਮਾਂ ਵਿੱਚ ਚਿਹਰੇ ਨੂੰ ਕਵਰ ਕਰਨ ਦੀ ਜ਼ਰੂਰਤ ਹੁੰਦੀ ਹੈ। ਅਸੀਂ ਇਸ ਗੱਲ ਦੀ ਜ਼ੋਰਦਾਰ ਸਿਫ਼ਾਰਸ਼ ਕਰਦੇ ਹਾਂ ਕਿ 2 ਤੋਂ 4 ਸਾਲ ਦੇ ਬੱਚੇ ਵੀ ਮਾਸਕ ਪਹਿਨਣ।
 • ਘਰੇ ਰਹੋ, ਜੇਕਰ ਤੁਸੀਂ ਬਿਮਾਰ ਹੋ ਜਾਂ ਤੁਹਾਡੇ ਅੰਦਰ ਕੋਈ ਲੱਛਣ ਹਨ।
 • ਅੱਗੇ ਦੀ ਯੋਜਨਾ ਬਣਾਓ। ਜੇਕਰ ਤੁਸੀਂ ਆਪਣੇ-ਆਪ ਨੂੰ ਕਿਸੇ ਸਥਾਨ 'ਤੇ ਅਸੁਰੱਖਿਅਤ ਜਾਂ ਅਸੁਵਿਧਾਜਨਕ ਮਹਿਸੂਸ ਕਰਦੇ ਹੋ, ਜਿਵੇਂ ਕਿ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਨਾਲ ਭੀੜ ਵਾਲੀ ਬਾਰ ਤੋਂ ਚਲੇ ਜਾਓ ਜਾਂ ਘਰ ਜਾਣ ਦਾ ਵਿਕਲਪਿਕ ਤਰੀਕਾ ਅਪਣਾਓ।
 • ਤੁਹਾਡੇ ਸਮਾਰਟਫ਼ੋਨ ਵਿੱਚ ਡਬਲਯੂ.ਏ. ਨੋਟੀਫਾਈ (WA Notify) ਸ਼ਾਮਲ ਕਰੋ। ਜੇਕਰ ਤੁਸੀਂ COVID-19 ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਇਹ ਤੁਹਾਨੂੰ ਸੁਚੇਤ ਕਰੇਗਾ ਅਤੇ ਜੇਕਰ ਤੁਹਾਡਾ ਟੈਸਟ ਪਾਜ਼ਿਟਿਵ ਆਉਂਦਾ ਹੈ, ਤਾਂ ਗੁੰਮਨਾਮ ਰੂਪ ਵਿੱਚ ਦੂਜੇ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ। ਡਬਲਯੂ.ਏ. ਨੋਟੀਫਾਈ (WA Notify) ਪੂਰੀ ਤਰ੍ਹਾਂ ਨਿੱਜੀ ਹੈ ਅਤੇ ਇਹ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ ਜਾਂ ਇਹ ਟਰੈਕ ਨਹੀਂ ਕਰਦਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ।

ਨਿੱਜੀ ਜਨਤਕ ਇਕੱਠ ਵਾਲੇ ਸਮਾਗਮ

ਤੁਹਾਡੇ ਵੱਲੋਂ ਸਮਾਜਿਕ ਇਕੱਠ ਵਾਲੇ ਕਿਸੇ ਸਮਾਗਮ ਦੀ ਮੇਜ਼ਬਾਨੀ (ਹੋਸਟ) ਕਰਨ ਤੋਂ ਪਹਿਲਾਂ

 • ਤੁਹਾਡੇ ਮਹਿਮਾਨਾਂ ਦੀ ਸੂਚੀ ਦੀ ਸਮੀਖਿਆ ਕਰੋ। ਇਸ ਬਾਰੇ ਸੋਚੋ ਕਿ ਤੁਸੀਂ ਕਿਹੜੇ ਵਿਅਕਤੀ ਨੂੰ ਸੱਦਾ ਦੇ ਰਹੇ ਹੋ। ਕੀ ਇੱਥੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ COVID-19 ਦਾ ਉੱਚ ਜੋਖ਼ਮ ਹੋ ਸਕਦਾ ਹੈ, ਜਿਸ ਵਿੱਚ ਛੋਟੇ ਬੱਚੇ ਵੀ ਸ਼ਾਮਲ ਹਨ, ਜੋ ਹਾਲੇ ਤੱਕ ਟੀਕਾਕਰਣ ਕਰਵਾਉਣ ਦੇ ਯੋਗ ਨਹੀਂ ਹਨ? ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਹਿਮਾਨਾਂ ਦਾ ਟੀਕਾਕਰਣ ਹੋ ਗਿਆ ਹੈ ਜਾਂ ਨਹੀਂ? ਜੇਕਰ ਤੁਹਾਨੂੰ ਇਹ ਨਹੀਂ ਪਤਾ, ਤਾਂ ਇਹ ਪੁੱਛਣਾ ਮਹੱਤਵਪੂਰਨ ਹੈ, ਤਾਂ ਜੋ ਤੁਸੀਂ ਉਸ ਅਨੁਸਾਰ ਯੋਜਨਾ ਬਣਾ ਸਕੋਂ।
 • ਅੱਗੇ ਦੀ ਯੋਜਨਾ ਬਣਾਓ। ਜੇਕਰ ਬਹੁਤ ਸਾਰੇ ਗੈਰ-ਟੀਕਾਕਰਣ ਵਾਲੇ ਪਰਿਵਾਰ ਹਨ, ਜਾਂ ਕੋਈ ਵੀ ਅਜਿਹੇ ਪਰਿਵਾਰ ਹਨ, ਜਿਨ੍ਹਾਂ ਵਿੱਚ ਗੰਭੀਰ COVID-19 ਦੀ ਬਿਮਾਰੀ ਦੇ ਉੱਚ-ਜੋਖ਼ਮ ਵਾਲੇ ਲੋਕਾਂ ਦਾ ਟੀਕਾਕਰਣ ਨਹੀਂ ਹੋਇਆ ਹੈ, ਤਾਂ ਸਭ ਤੋਂ ਸੁਰੱਖਿਅਤ ਵਿਕਲਪ ਵਰਚੁਅਲ ਤੌਰ 'ਤੇ ਇਕੱਠ ਵਾਲਾ ਸਮਾਗਮ ਕਰਨਾ ਹੈ। ਜੇਕਰ ਤੁਸੀਂ ਵਿਅਕਤੀਗਤ ਤੌਰ 'ਤੇ ਇਕੱਠ ਵਾਲਾ ਸਮਾਗਮ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਦੋਸਤਾਂ ਅਤੇ ਪਰਿਵਾਰ ਦੇ ਨਾਲ ਅਸਲ ਵਿੱਚ ਇਸ ਗੱਲ ਨੂੰ ਸਪੱਸ਼ਟ ਕਰੋ ਕਿ ਤੁਸੀਂ ਇਕੱਠੇ ਮਿਲਕੇ ਸਮਾਂ ਬਿਤਾਉਣ ਵੇਲੇ ਸੁਰੱਖਿਆ ਨੂੰ ਕਿਵੇਂ ਤਰਜੀਹ ਦੇਵੋਂਗੇ।
 • ਸੁਰੱਖਿਅਤ ਰੂਪ ਵਿੱਚ ਯਾਤਰਾ ਕਰੋ। ਜੇਕਰ ਤੁਸੀਂ ਪਰਿਵਾਰ ਜਾਂ ਦੋਸਤਾਂ ਨਾਲ ਇਕੱਠੇ ਹੋਣ ਲਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਕਿਰਪਾ ਕਰਕੇ CDC ਯਾਤਰਾ ਮਾਰਗਦਰਸ਼ਨ (ਦਿਸ਼ਾ-ਨਿਰਦੇਸ਼ਾਂ) ਦੀ ਪਾਲਣਾ ਕਰੋ। ਸਾਵਧਾਨ ਰਹੋ, ਜੇਕਰ ਤੁਸੀਂ COVID-19 ਫੈਲਣ ਵਾਲੇ ਉੱਚ ਜੋਖ਼ਮ ਵਾਲੇ ਖੇਤਰ ਦੀ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਮਾਸਕ ਪਹਿਨਣ ਅਤੇ ਜਨਤਕ ਤੌਰ 'ਤੇ ਦੂਜੇ ਲੋਕਾਂ ਤੋਂ 6 ਫੁੱਟ (2 ਮੀਟਰ) ਦੂਰ ਰਹਿਣ ਲਈ ਵਧੇਰੇ ਚੌਕਸ ਰਹਿਣਾ ਪਵੇਗਾ।
 • ਇਸਦਾ ਬਾਹਰ ਪ੍ਰਬੰਧ ਕਰੋ। ਬਾਹਰੀ ਇਕੱਠ ਵਾਲੇ ਸਮਾਗਮ ਅੰਦਰੂਨੀ ਸਮਾਗਮਾਂ ਨਾਲੋਂ ਬਹੁਤ ਸੁਰੱਖਿਅਤ ਹੁੰਦੇ ਹਨ। ਜੇਕਰ ਤੁਹਾਨੂੰ ਅੰਦਰੂਨੀ ਜਗ੍ਹਾ ਚਾਹੀਦੀ ਹੈ, ਤਾਂ ਅਜਿਹੀ ਜਗ੍ਹਾ ਚੁਣੋ, ਜੋ ਚੰਗੀ ਤਰ੍ਹਾਂ ਹਵਾਦਾਰ ਹੋਵੇ, ਜਿਵੇਂ ਕਿ ਖੁੱਲ੍ਹੀਆਂ ਖਿੜਕੀਆਂ ਵਾਲਾ ਕਮਰਾ।
 • ਇਸ ਦੇ ਮੈਂਬਰਾਂ ਦੀ ਸੰਖਿਆ ਘੱਟ ਰੱਖੋ। ਤੁਹਾਡੇ ਪਰਿਵਾਰ ਤੋਂ ਬਾਹਰ ਦੇ ਲੋਕਾਂ ਨਾਲ ਇਕੱਠ ਵਾਲੇ ਸਮਾਗਮ ਦੀ ਸੰਖਿਆ ਜਿੰਨੀ ਘੱਟ ਸਮਾਂ ਹੋਵੇ, ਓਨਾ ਹੀ ਵਧੀਆ।
 • ਇਸਦਾ ਸਮਾਂ ਘੱਟ ਰੱਖੋ।  ਥੋੜ੍ਹੇ ਸਮੇਂ ਦੀ ਮਿਆਦ ਵਿੱਚ COVID-19 ਦੇ ਫੈਲਣ ਦੀ ਘੱਟ ਸੰਭਾਵਨਾ ਹੁੰਦੀ ਹੈ। ਛੋਟੇ ਇਕੱਠ ਵਾਲੇ ਸਮਾਗਮ ਨਾਲ ਹੱਥਾਂ ਅਤੇ ਸਤਹਾਂ ਨੂੰ ਸਹੀ ਢੰਗ ਨਾਲ ਰੋਗਾਣੂ-ਮੁਕਤ ਰੱਖਣਾ ਵੀ ਆਸਾਨ ਹੋ ਜਾਂਦਾ ਹੈ।
 • ਬੱਚਿਆਂ ਬਾਰੇ ਵਿਚਾਰ ਕਰੋ। ਬੱਚਿਆਂ ਨੂੰ ਛੇ ਫੁੱਟ ਦੂਰ ਰਹਿਣ ਵਿੱਚ ਮੁਸ਼ਕਲ ਹੋ ਸਕਦੀ ਹੈ, ਇਸ ਲਈ ਮਾਸਕ ਪਹਿਨਣਾ ਅਤੇ ਹੱਥ ਧੋਣੇ ਮਹੱਤਵਪੂਰਨ ਵਿਕਲਪ ਹਨ। ਯਾਦ ਰੱਖੋ: 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਮਾਸਕ ਨਹੀਂ ਪਹਿਨਣੇ ਚਾਹੀਦੇ! ਜੇਕਰ ਤੁਹਾਡੇ ਪਰਿਵਾਰਕ ਮੈਂਬਰ ਦੀ ਉਮਰ 2 ਸਾਲ ਤੋਂ ਘੱਟ ਹੈ ਜਾਂ ਮਾਸਕ ਨਹੀਂ ਪਹਿਨ ਸਕਦੇ, ਤਾਂ ਉਹਨਾਂ ਲੋਕਾਂ ਨਾਲ ਮੁਲਾਕਾਤਾਂ ਨੂੰ ਸੀਮਿਤ ਕਰੋ, ਜਿਨ੍ਹਾਂ ਦਾ ਟੀਕਾਕਰਣ ਨਹੀਂ ਹੋਇਆ ਹੈ ਜਾਂ ਜਿਨ੍ਹਾਂ ਲੋਕਾਂ ਦੀ ਟੀਕਾਕਰਣ ਦੀ ਸਥਿਤੀ ਬਾਰੇ ਪਤਾ ਨਹੀਂ ਹੈ।
 • ਇੱਕ ਸਿਹਤ ਜਾਂਚ ਕਰਵਾਓ। ਪੁੱਛੋ ਕਿ ਕੀ ਪਿਛਲੇ 2 ਹਫ਼ਤਿਆਂ ਵਿੱਚ ਕਿਸੇ ਵਿਅਕਤੀ ਨੂੰ ਖੰਘ, ਬੁਖਾਰ ਜਾਂ ਸਾਹ ਲੈਣ ਵਿੱਚ ਸਮੱਸਿਆ ਵਰਗੇ ਲੱਛਣ ਹੋਏ ਹਨ। ਮਹਿਮਾਨਾਂ ਨੂੰ ਆਉਣ ਤੋਂ ਪਹਿਲਾਂ ਉਹਨਾਂ ਦੇ ਤਾਪਮਾਨ ਦੀ ਜਾਂਚ ਕਰਨ ਲਈ ਕਹੋ। ਬੁਖਾਰ ਵਾਲਾ ਕੋਈ ਵੀ ਵਿਅਕਤੀ—ਜਾਂ ਜਿਸ ਅੰਦਰ ਹੋਰ ਲੱਛਣ ਹਨ ਜਾਂ ਜਿਸਨੂੰ ਇਹ ਪਤਾ ਹੈ ਕਿ ਉਹ ਪਿਛਲੇ ਦੋ ਹਫ਼ਤਿਆਂ ਦੇ ਅੰਦਰ COVID-19 ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ—ਉਸਨੂੰ ਘਰੇ ਰਹਿਣਾ ਚਾਹੀਦਾ ਹੈ।
 • ਟੈਸਟ (ਜਾਂਚ) ਕਰਵਾਓ। ਭਾਵੇਂ ਟੀਕਾਕਰਣ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਤੁਸੀਂ ਇਕੱਠੇ ਵਾਲੇ ਸਮਾਗਮ ਤੋਂ 72 ਘੰਟੇ ਪਹਿਲਾਂ ਟੈਸਟ ਕਰਵਾ ਕੇ ਲਾਗ ਦੇ ਜੋਖ਼ਮ ਨੂੰ ਘੱਟ ਕਰ ਸਕਦੇ ਹੋ। ਘਰ ਦੇ ਟੈਸਟ ਸਮਾਗਮ ਦੇ ਦਿਨ ਪੂਰੇ ਕੀਤੇ ਜਾ ਸਕਦੇ ਹਨ। ਨੈਗੇਟਿਵ ਟੈਸਟ ਦੇ ਬਾਵਜੂਦ, ਇਸ ਪੇਜ 'ਤੇ ਸਾਂਝੀਆਂ ਕੀਤੀਆਂ ਗਈਆਂ ਹੋਰ ਸੁਰੱਖਿਆ ਸਾਵਧਾਨੀਆਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।
 • ਤੁਹਾਡੇ ਸਮਾਰਟਫ਼ੋਨ ਵਿੱਚ ਡਬਲਯੂ.ਏ. ਨੋਟੀਫਾਈ (WA Notify) ਸ਼ਾਮਲ ਕਰੋ। ਜੇਕਰ ਤੁਸੀਂ COVID-19 ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ, ਤਾਂ ਇਹ ਤੁਹਾਨੂੰ ਸੁਚੇਤ ਕਰੇਗਾ ਅਤੇ ਜੇਕਰ ਤੁਹਾਡਾ ਟੈਸਟ ਪਾਜ਼ਿਟਿਵ ਆਉਂਦਾ ਹੈ, ਤਾਂ ਗੁੰਮਨਾਮ ਰੂਪ ਵਿੱਚ ਦੂਜੇ ਲੋਕਾਂ ਨੂੰ ਸੁਚੇਤ ਕੀਤਾ ਜਾਵੇਗਾ। ਡਬਲਯੂ.ਏ. ਨੋਟੀਫਾਈ (WA Notify) ਪੂਰੀ ਤਰ੍ਹਾਂ ਨਿੱਜੀ ਹੈ ਅਤੇ ਇਹ ਨਹੀਂ ਜਾਣਦਾ ਕਿ ਤੁਸੀਂ ਕੌਣ ਹੋ ਜਾਂ ਇਹ ਟਰੈਕ ਨਹੀਂ ਕਰਦਾ ਹੈ ਕਿ ਤੁਸੀਂ ਕਿੱਥੇ ਜਾਂਦੇ ਹੋ।

ਨਿੱਜੀ ਇਕੱਠ ਵਾਲੇ ਇੱਕ ਸਮਾਗਮ ਦੌਰਾਨ

 • ਮਾਸਕ ਪਹਿਨੋ। ਜੇਕਰ ਤੁਸੀਂ ਆਪਣੇ ਘਰ ਤੋਂ ਬਾਹਰ ਦੇ ਲੋਕਾਂ ਨਾਲ ਘਰ ਦੇ ਅੰਦਰ ਇਕੱਠ ਵਾਲੇ ਸਮਾਗਰ ਕਰ ਰਹੇ ਹੋ, ਤਾਂ ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਉਦੋਂ ਤੱਕ ਹਰ ਕੋਈ ਵਿਅਕਤੀ ਚਿਹਰਾ ਕਵਰ ਕਰੇ, ਜਦੋਂ ਤੱਕ ਜ਼ਿਆਦਾਤਰ ਹਾਜ਼ਰ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਕੀਤਾ ਜਾਂਦਾ। ਜੇਕਰ ਲੋਕ ਭੁੱਲ ਜਾਂਦੇ ਹਨ, ਤਾਂ ਹੱਥਾਂ ਵਿੱਚ (ਆਪਣੇ ਕੋਲ) ਵਾਧੂ ਮਾਸਕ ਰੱਖੋ।
 • ਹੱਥ ਧੋਵੋ। ਜੇਕਰ ਸਿੰਕ ਉਪਲਬਧ ਨਹੀਂ ਹੈ, ਤਾਂ ਹੈਂਡ ਸੈਨੀਟਾਈਜ਼ਰ ਪ੍ਰਦਾਨ ਕਰੋ।
 •  ਦੂਰੀ ਦੇਖੋ ਅਤੇ ਨਜ਼ਦੀਕੀ ਸੰਪਰਕ ਨੂੰ ਸੀਮਿਤ ਕਰੋ। ਜਿੱਥੇ ਸੰਭਵ ਹੋਵੇ, 6 ਫੁੱਟ ਦੀ ਦੂਰੀ 'ਤੇ ਰਹੋ, ਖਾਸ ਤੌਰ 'ਤੇ ਗੰਭੀਰ COVID-19 ਦੇ ਉੱਚ ਜੋਖ਼ਮ ਵਾਲੇ ਲੋਕਾਂ ਵਿੱਚ ਜਾਂ ਜਿਨ੍ਹਾਂ ਦਾ ਹਾਲੇ ਤੱਕ ਪੂਰੀ ਤਰ੍ਹਾਂ ਟੀਕਾਕਰਣ ਨਹੀਂ ਕੀਤਾ ਗਿਆ ਹੈ।
 • ਖਿੜਕੀਆਂ ਖੋਲ੍ਹੋ। ਉਹਨਾਂ ਕਮਰਿਆਂ ਦੀਆਂ ਖਿੜਕੀਆਂ ਖੁੱਲ੍ਹੀਆਂ ਰੱਖੋ, ਜਿੱਥੇ ਲੋਕ ਉਚਿਤ ਹਵਾਦਾਰੀ ਦੀ ਇਜਾਜ਼ਤ ਦੇਣ ਲਈ ਇਕੱਠੇ ਹੋਣਗੇ।
 • ਸਾਫ਼ ਕਰੋ। ਇਕੱਠ ਵਾਲੇ ਸਮਾਗਮ ਹੋਣ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿੱਚ ਅਕਸਰ ਵਰਤੀਆਂ ਜਾਂਦੀਆਂ ਸਤਹਾਂ ਨੂੰ ਰੋਗਾਣੂ ਮੁਕਤ ਕਰੋ।

ਨਿੱਜੀ ਇਕੱਠ ਵਾਲੇ ਇੱਕ ਸਮਾਗਮ ਤੋਂ ਬਾਅਦ

 • ਹੱਥ ਧੋਵੋ (ਦੁਬਾਰਾ)। ਸਾਬਣ ਅਤੇ ਪਾਣੀ ਨਾਲ 20 ਸਕਿੰਟਾਂ ਤੱਕ ਧੋਵੋ।
 • ਸੈਨੀਟਾਈਜ਼ ਕਰੋ। ਮਹਿਮਾਨਾਂ ਦੁਆਰਾ ਛੂਹੀਆਂ ਜਾਣ ਵਾਲੀਆਂ ਸਾਰੀਆਂ ਸਤਹਾਂ ਜਿਵੇਂ ਕਿ ਟੇਬਲਟੌਪ, ਕਾਊਂਟਰ, ਦਰਵਾਜ਼ੇ ਅਤੇ ਬਾਥਰੂਮ ਦੇ ਫਿਕਸਚਰ ਨੂੰ ਸਾਫ਼ ਕਰੋ, ਪਹਿਲਾਂ ਸਾਬਣ ਅਤੇ ਪਾਣੀ ਨਾਲ, ਅਤੇ ਫਿਰ ਇੱਕ ਕੀਟਾਣੂਨਾਸ਼ਕ ਏਜੰਟ ਨਾਲ ਧੋਵੋ।
 • ਲੱਛਣ ਦੇਖੋ। Iਜੇਕਰ ਤੁਹਾਡੇ ਅੰਦਰ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਜਾਂਚ ਕਰਵਾਓ। ਜੇਕਰ ਹਾਜ਼ਰੀ ਵਿੱਚ ਕੋਈ ਵੀ ਪਾਜ਼ਿਟਵ ਟੈਸਟ ਹੁੰਦਾ ਹੈ, ਤਾਂ ਇਕੱਠ ਵਿਚਲੇ ਦੂਜੇ ਲੋਕਾਂ ਨੂੰ ਸੁਚੇਤ ਕਰੋ। ਇਸ ਬਾਰੇ ਹੋਰ ਜਾਣੋ ਕਿ ਜੇਕਰ ਤੁਸੀਂ ਸੰਪਰਕ ਵਿੱਚ ਆਉਂਦੇ ਹੋ, ਤਾਂ ਕੀ ਕਰਨਾ ਹੈ।